ਅੰਦਰੋਂ ਟੁੱਟ ਕੇ ਚੂਰ ਹੋਣਾ ਇੱਕ ਆਮ ਗੱਲ ਐ ਪਰ ਚੂਰ ਹੋਏ ਇਨਸਾਨ ਦਾ ਹੱਸ ਕੇ ਜਿੰਦਗੀ ਜਿਉਣਾ ਕੋਈ ਆਮ ਗੱਲ ਨਈਂ।ਕੁਝ ਅਜਿਹੇ ਲੋਕ ਜੋ ਟੁੱਟ ਕੇ ਵੀ ਹਿੰਮਤ ਨਈਂ ਛੱਡ ਦੇ ਉਹ ਕਿਸੇ ਫਰਿਸਤੇ ਤੋਂ ਘੱਟ ਨਈਂ ਹੁੰਦੇ। ਐਸੇ ਈ ਬੰਦਿਆਂ ਦੀ ਦਾਸਤਾਨ ਕੁਝ ਕੁ ਸ਼ਤਰਾਂ ਰਾਹੀ ਪੇਸ਼ ਕਰਨਾ ਚਾਹੁਣਾ।


ਦਿਲ ਪੱਥਰ
ਹੱਥ ਖਾਲੀ
ਪੱਲੇ ਨਿਰਾਸ਼ਾ
ਪਰ ਮੁੱਖ ਤੇ ਹਾਸ਼ਾ ਏ

ਵਿਸਵਾਸ ਹੁਣ ਖੁਦ ਤੇ ਵੀ ਨਈਂ
 ਤੇ ਖੁਦਾ ਤੇ ਵੀ ਨਈਂ
ਖਾਲੀ ਹੱਥ ਚ ਕਾਸ਼ਾ ਏ
ਪਰ ਫਿਰ ਵੀ ਮੁੱਖ ਤੇ ਹਾਸ਼ਾ ਏ

ਜਿੱਤਣਾ ਐ ਮੈਂ ਹਾਰਨਾ ਨਈਂ ਜਿੰਦਗੀ ਨਾਲ ਸ਼ਰਤਾਂ ਲੱਗੀਆਂ ਨੇ
ਬਾਹਰੋਂ ਜਿੰਨਾਂ ਹਸਦੇ ਹਾਂ ਅੰਦਰ ਉੱਨਾਂ ਈ ਦੁੱਖਾਂ ਦਾ ਵਾਸਾ ਏ
ਪਰ ਫਿਰ ਵੀ ਮੁੱਖ ਤੇ ਹਾਸ਼ਾ ਏ

ਜਿੱਤ ਜਾਂਦਾ ਮੈਂ ਹਾਰਦਾ ਨਾਂ
ਉੱਠ ਜਾਂਦਾ ਮੈਂ ਡਿੱਗਦਾ ਨਾਂ
ਕੁਝ ਮਤਲਬੀਆਂ ਪਲਟਿਆ ਪਾਸਾ ਏ
ਕੋਈ ਗੱਲ ਨੀ ਸੱਜਣਾ
ਫਿਰ ਵੀ ਮੁੱਖ ਤੇ ਹਾਸਾ ਏ

ਕੁਝ ਕੁ ਮਤਲਬੀ ਬੰਦਿਆਂ ਕਰ ਕੇ  ਜਿੰਦਗੀ ਦੀ ਰਫਤਾਰ ਥੋੜੀ ਠੰਡੀ ਪੈ ਗਈ।ਪਰ ਹੁਣ ਕੋਈ ਪਰਵਾਹ ਨਈਂ ਸਵਾਦ ਲਈ ਦਾ ਜਿੰਦਗੀ ਦਾ।
ਅਖੀਰਲੀਆਂ ਸ਼ਤਰਾਂ ਖੁਦ ਲਈ

ਮੂੰਹ ਤੇ ਕੁਝ ਹੋਰ ਪਿੱਠ ਤੇ ਕੁਝ ਹੋਰ
ਐਸਾ ਹੁੰਦਾ ਤੇ ਅੱਜ ਅੱਗੇ ਹੁੰਦਾ
ਸ਼ੋਂਕ ਐ ਖਰੀਆਂ ਕਰਨ ਦਾ ਤਾਂ ਹੀ ਪਿੱਛੇ ਹਾਂ
ਬੱਸ ਮਾਨ ਜਾ ਏਸ ਗੱਲ ਦਾ ਖਾਸ਼ਾ ਏ
 ਕੋਈ ਚੱਕਰ ਨੀ ਜਨਾਬ ਫਿਰ ਵੀ ਮੁੱਖ ਤੇ ਹਾਸ਼ਾ ਏ

ਕੁੰਮੈਂਟ ਜਰੂਰ ਕਰਿਉ ਤਾਂ ਜੋ ਅੱਗੇ ਜਾਰੀ ਰੱਖ ਸਕੀਏ
ਧੰਨਵਾਦ ਜੀ ਆਪਣੇ ਕੀਮਤੀ ਸਮੇਂ ਚੋਂ ਏਨਾਂ ਕੁ ਵਕਤ ਮੇਰੇ ਕਰਕੇ ਕੱਢਣ ਲਈ

Comments

Post a Comment